ਹੈਸਲਬਲਾਡ ਅਵਾਰਡ-ਜੇਤੂ ਫ਼ੋਟੋਗ੍ਰਾਫ਼ਰ ਦਯਾਨੀਤਾ ਸਿੰਘ ਨੇ ਦਯਾਨੀਤਾ ਸਿੰਘ-ਪਾਰੀ ਡਾਕਿਊਮੈਂਟਰੀ ਫ਼ੋਟੋਗ੍ਰਾਫ਼ੀ ਅਵਾਰਡ ਦੀ ਸਥਾਪਨਾ ਕਰਨ ਲਈ ਪਾਰੀ ਨਾਲ਼ ਸਹਿਯੋਗ ਕੀਤਾ ਹੈ

2 ਲੱਖ ਰੁਪਏ ਦਾ ਪਹਿਲਾ ਦਯਾਨੀਤਾ ਸਿੰਘ-ਪਾਰੀ ਡਾਕਿਊਮੈਂਟਰੀ ਫ਼ੋਟੋਗ੍ਰਾਫ਼ੀ ਅਵਾਰਡ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੇ ਐੱਮ ਪਲਾਨੀ ਕੁਮਾਰ ਨੂੰ ਦਿੱਤਾ ਜਾਂਦਾ ਹੈ।
ਦਯਾਨੀਤਾ ਦੇ ਮਨ ਵਿੱਚ ਇਸ ਪੁਰਸਕਾਰ ਦਾ ਵਿਚਾਰ ਸਾਲ 2022 ਵਿੱਚ ਹੈਸਲਬਲਾਡ ਅਵਾਰਡ ਜਿੱਤਣ ਤੋਂ ਬਾਅਦ ਉਘੜਦਾ ਹੈ- ਜਿਹਨੂੰ ਫ਼ੋਟੋਗ੍ਰਾਫ਼ੀ ਦੀ ਦੁਨੀਆ ਦਾ ਸਭ ਤੋਂ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ। ਦਯਾਨੀਤਾ ਨੇ ਨੌਜਵਾਨ ਪਲਾਨੀ ਕੁਮਾਰ ਦੀ ਸਵੈ-ਸਕੂਲੀ ਫ਼ੋਟੋਗ੍ਰਾਫ਼ੀ ਦੇ ਇਰਾਦੇ, ਸਮੱਗਰੀ, ਸ਼ਾਮਲ ਭਾਵਨਾ ਅਤੇ ਡਾਕਿਊਮੈਂਟਰੀ (ਦਸਤਾਵੇਜ਼ੀ) ਪ੍ਰਤਿਭਾ ਤੋਂ ਖ਼ੁਦ ਨੂੰ ਸਭ ਤੋਂ ਵੱਧ ਪ੍ਰਭਾਵਿਤ ਐਲਾਨਿਆ ਹੈ।
ਉਨ੍ਹਾਂ ਨੇ ਇਸ ਅਵਾਰਡ ਦੀ ਚੋਣ ਇਸਲਈ ਵੀ ਕੀਤੀ ਤਾਂ ਕਿ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਨਾਲ਼ ਇੱਕ ਸਾਂਝਾ ਉੱਦਮ ਬਣਾਇਆ ਜਾਵੇ, ਉਹ ਇਸਲਈ ਕਿਉਂਕਿ ਉਹ ਪਾਰੀ ਨੂੰ ਡਾਕਿਊਮੈਂਟਰੀ ਫ਼ੋਟੋਗ੍ਰਾਫ਼ੀ ਦੇ ਅਖ਼ਰੀਲੇ ਬੁਰਜਾਂ ਵਿੱਚੋਂ ਅਜਿਹਾ ਇੱਕ ਬੁਰਜ਼ ਮੰਨਦੀ ਹਨ - ਜੋ ਹਾਸ਼ੀਏ 'ਤੇ ਪਏ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ 'ਤੇ ਧਿਆਨ ਕੇਂਦਰਿਤ ਕਰਦਾ ਹੈ।
ਪਲਾਨੀ ਕੁਮਾਰ ਪਾਰੀ ਦੇ ਪਹਿਲੇ ਕੁੱਲਵਕਤੀ ਫ਼ੋਟੋਗ੍ਰਾਫ਼ਰ ਹਨ (ਅਸੀਂ ਲਗਭਗ 600 ਫ਼ੋਟੋਗ੍ਰਾਫ਼ਰਾਂ ਨਾਲ਼ ਕੰਮ ਕੀਤਾ ਹੈ, ਜੋ ਯੋਗਦਾਨ ਵਜੋਂ ਸਾਡੇ ਲਈ ਸ਼ੂਟਿੰਗ ਕਰ ਰਹੇ ਹਨ)। ਉਨ੍ਹਾਂ ਦਾ ਕੰਮ, ਜਿਸਨੂੰ ਪਾਰੀ ਵਿੱਚ ਪ੍ਰਮੁੱਖਤਾ ਨਾਲ਼ ਦਰਸਾਇਆ ਗਿਆ ਹੈ, ਪੂਰੀ ਤਰ੍ਹਾਂ ਉਹਨਾਂ ਲੋਕਾਂ ਦੇ ਜੀਵਨ 'ਤੇ ਕੇਂਦਰਤ ਹੈ ਜਿਨ੍ਹਾਂ ਨੂੰ ਅਸੀਂ ਸਮਾਜ ਦੇ ਸਭ ਤੋਂ ਹੇਠਲੇ ਢੱਰੇ 'ਤੇ ਪਏ ਸਮਝਦੇ ਹਾਂ – ਜਿਨ੍ਹਾਂ ਵਿੱਚ ਸਫ਼ਾਈ ਕਰਮਚਾਰੀ, ਸਮੁੰਦਰੀ ਬੂਟੀ ਦੀ ਕਟਾਈ ਕਰਨ ਵਾਲ਼ੇ, ਖੇਤ ਮਜ਼ਦੂਰ ਅਤੇ ਹੋਰ ਵੀ ਬਹੁਤ ਸਾਰੇ ਕਿੱਤਿਆਂ ਨਾਲ਼ ਜੁੜੇ ਲੋਕ ਸ਼ਾਮਲ ਹਨ।

ਰਾਣੀ ਉਨ੍ਹਾਂ ਔਰਤਾਂ ਵਿੱਚੋਂ ਇੱਕ ਹਨ ਜੋ ਦੱਖਣੀ ਤਮਿਲਨਾਡੂ ਦੇ ਥੁਥੁਕੁੜੀ ਜ਼ਿਲ੍ਹੇ ਵਿਖੇ 25,000 ਏਕੜ ਵਿੱਚ ਫੈਲੀਆਂ ਲੂਣ-ਕਿਆਰੀਆਂ ਵਿਖੇ ਮਜ਼ਦੂਰੀ ਕਰਦੀਆਂ ਤੇ ਪਸੀਨਾ ਵਹਾਉਂਦੀਆਂ ਹਨ। ਇਹ ਅੰਸ਼: ਥੁਥੁਕੁੜੀ ਦੀਆਂ ਲੂਣ ਕਿਆਰੀਆਂ ਦੀ ਰਾਣੀ ਵਿੱਚੋਂ ਲਿਆ ਗਿਆ ਹੈ

ਏ. ਮੂਕੁਪੋਰੀ ਅੱਠ ਸਾਲ ਦੀ ਉਮਰ ਤੋਂ ਹੀ ਸਮੁੰਦਰੀ ਘਾਹ-ਬੂਟ ਇਕੱਠਾ ਕਰਨ ਲਈ ਗੋਤਾ ਲਾ ਰਹੀ ਹਨ। ਇਸ ਅਸਧਾਰਣ ਰਵਾਇਤੀ ਪੇਸ਼ੇ ਨਾਲ਼ ਜੁੜੀਆਂ ਤਮਿਲਨਾਡੂ ਦੇ ਭਾਰਤੀਨਗਰ ਦੀਆਂ ਕਈ ਮਛੇਰਾ-ਔਰਤਾਂ ਹੁਣ ਜਲਵਾਯੂ ਤਬਦੀਲੀ ਨਾਲ਼ ਜੂਝ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਰੋਜ਼ੀਰੋਟੀ ਪ੍ਰਭਾਵਤ ਹੋ ਰਹੀ ਹੈ। ਇਹ ਅੰਸ਼ : ਸਮੁੰਦਰੀ ਘਾਹ-ਬੂਟ ਚੁਗਣ ਵਾਲ਼ੀਆਂ ਔਰਤਾਂ ਦੀ ਅਣਡਿੱਠੀ ਦਾਸਤਾਨ ਵਿੱਚੋਂ ਲਿਆ ਗਿਆ ਹੈ

ਗੋਵਿੰਦੱਮਾ,
ਜੋ ਆਪਣੀ ਉਮਰ ਦੇ 70ਵੇਂ ਸਾਲ ਵਿੱਚ ਹਨ, ਬਕਿੰਘਮ ਨਹਿਰ ਵਿੱਚੋਂ ਝੀਂਗੇ ਫੜ੍ਹਦੀ ਹਨ ਅਤੇ ਉਨ੍ਹਾਂ
ਨੂੰ ਆਪਣੇ ਦੰਦਾਂ ਵਿੱਚ ਨਪੀੜੀ ਟੋਕਰੀ ਵਿੱਚ ਇਕੱਠੇ ਕਰੀ ਜਾਂਦੀ ਹਨ। ਆਪਣੇ ਸਰੀਰ 'ਤੇ ਪਏ ਚੀਰਿਆਂ ਅਤੇ ਨੀਲ਼ਾਂ ਦੇ ਬਾਵਜੂਦ ਵੀ ਉਹ ਝੀਂਗੇ ਫੜ੍ਹ
ਕੇ ਆਪਣਾ ਪਰਿਵਾਰ ਪਾਲ਼ਦੀ ਹਨ। ਇਹ ਅੰਸ਼:
ਗੋਵਿੰਦੱਮਾ
: '
ਮੈਂ ਤਾਉਮਰ ਪਾਣੀ ਅੰਦਰ ਹੀ ਗੁਜ਼ਾਰ ਦਿੱਤੀ
'
ਵਿੱਚੋਂ ਲਿਆ ਗਿਆ ਹੈ

ਏ. ਮਰਿਯਾਯੀ ਤਮਿਲਨਾਡੂ ਦੇ ਕਰੂਰ ਜ਼ਿਲ੍ਹੇ ਵਿੱਚ ਕਾਵੇਰੀ ਦੇ ਕੰਢੇ ਪੈਂਦੇ ਕੋਰਾਈ ਦੇ ਖੇਤਾਂ ਵਿੱਚ ਕੰਮ ਕਰਨ ਵਾਲ਼ੀਆਂ ਕਈ ਔਰਤਾਂ ਵਿੱਚੋਂ ਇੱਕ ਹਨ। ਇਨ੍ਹਾਂ ਖੇਤਾਂ ਵਿੱਚ ਕੰਮ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ, ਮਜ਼ਦੂਰੀ ਵੀ ਬਹੁਤ ਹੀ ਨਿਗੂਣੀ ਮਿਲ਼ਦੀ ਹੈ ਤੇ ਸਿਹਤ ' ਤੇ ਅਸਰ ਵੀ ਮਾੜਾ ਪੈਂਦਾ ਹੈ। ਇਹ ਅੰਸ਼ : ' ਕੋਰਾਈ ਦੇ ਇਹ ਖੇਤ ਮੇਰਾ ਦੂਸਰਾ ਘਰ ਹਨ ' ਵਿੱਚੋਂ ਲਿਆ ਗਿਆ ਹੈ

ਤਮਿਲਨਾਡੂ ਦੇ ਥੁਥੁਕੁੜੀ ਜ਼ਿਲ੍ਹੇ ਵਿਖੇ ਸਥਿਤ ਲੂਣ ਕਿਆਰੀਆਂ ( salt pan) ਵਿੱਚ ਕੰਮ ਕਰਦੇ ਮਜ਼ਦੂਰ , ਲੂੰਹਦੇ ਸੂਰਜ ਦੀ ਧੁੱਪ ਹੇਠ ਅਤੇ ਕੰਮ ਦੇ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਕੰਮ ਕਰਦਿਆਂ ਹੋਇਆਂ ਰਸੋਈ ਦਾ ਸਭ ਸਧਾਰਣ ਅਤੇ ਸਭ ਤੋਂ ਅਹਿਮ ਪਦਾਰਥ ਤਿਆਰ ਕਰਦੇ ਹਨ। ਇਹ ਅੰਸ਼ : ਥੁਥੁਕੁੜੀ ਦੀਆਂ ਲੂਣ ਕਿਆਰੀਆਂ ਦੀ ਰਾਣੀ ਵਿੱਚੋਂ ਲਿਆ ਗਿਆ ਹੈ

ਪੀ. ਮਾਗਰਾਜ ਤਮਿਲਨਾਡੂ ਦੇ ਵਿਰਲੇ ਬਚੇ ਕੋਂਬੂ ਕਲਾਕਾਰਾਂ ਵਿੱਚੋਂ ਇੱਕ ਹਨ। ਪੂਰੇ ਰਾਜ ਅੰਦਰ ਹਾਥੀ ਦੀ ਸੁੰਡ ਦੇ ਅਕਾਰ ਦੇ ਇਸ ਹਵਾ-ਸਾਜ਼ ਨੂੰ ਵਜਾਉਣ ਦੀ ਕਲਾ ਦੇ ਮੱਠੇ ਪੈਣ ਕਾਰਨ ਕਲਾਕਾਰਾਂ ਨੂੰ ਕੰਮ ਅਤੇ ਪੈਸੇ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਇਹ ਅੰਸ਼: ਮਧੁਰਾਈ ਵਿੱਚ ਕੋਂਬੂ ਦੀ ਮਸਾਂ-ਸੁਣੀਦੀਂ ਅਵਾਜ਼ ਵਿੱਚੋਂ ਲਿਆ ਗਿਆ ਹੈ

ਚੇਨੱਈ ਵਿਖੇ ਸਫ਼ਾਈ ਕਰਮੀ ਬਗ਼ੈਰ ਕਿਸੇ ਰੱਖਿਆਤਮਕ ਸਾਜ਼ੋ-ਸਮਾਨ ਦੇ ਸ਼ਹਿਰ ਦੀ ਸਫ਼ਾਈ ਕਰਦੇ ਹਨ ਅਤੇ ਕੋਵਿਡ-19 ਦੌਰਾਨ ਬਗ਼ੈਰ ਛੁੱਟੀ ਕੀਤਿਆਂ ਸ਼ਹਿਰ ਦੀ ਸਫ਼ਾਈ ਕਰਨ ਖ਼ਾਤਰ ਲੰਬਾ ਪੈਂਡਾ ਮਾਰਦੇ ਹਨ। ਇਹ ਅੰਸ਼: ਸਫ਼ਾਈ ਕਰਮੀਆਂ ਨੂੰ ਮਿਲ਼ਿਆ ਸ਼ੁਕਰਗੁਜ਼ਾਰੀ ਰੂਪੀ ਮਿਹਨਤਾਨਾ ਵਿੱਚੋਂ ਲਿਆ ਗਿਆ ਹੈ

ਵਿਕਲਾਂਗ ਸਫ਼ਾਈ ਕਰਮੀ, ਰੀਤਾ ਅੱਕਾ ਸਵੇਰ ਵੇਲ਼ੇ ਚੇਨੱਈ ਦੇ
ਕੋਟੂਰਪੁਰਮ ਦੀ ਸੜਕਾਂ ਨੂੰ ਹੂੰਝਦੀ ਤੇ ਕੂੜਾ ਚੁੱਕਦੀ ਹਨ। ਪਰ ਸ਼ਾਮ ਦਾ ਉਨ੍ਹਾਂ ਦਾ ਸਮਾਂ
ਕੁੱਤਿਆਂ ਨੂੰ ਖਾਣਾ ਖੁਆਉਣ ਤੇ ਉਨ੍ਹਾਂ ਨਾਲ਼ ਗੱਲਾਂ ਕਰਨ ਵਿੱਚ ਬੀਤਦਾ ਹੈ। ਇਹ ਅੰਸ਼:
ਰੀਤਾ
ਅੱਕਾ ਦੇ ਜੀਵਨ ਦਾ ਸਹਾਰਾ ਬਣੇ ਕੁੱਤੇ
ਵਿੱਚੋਂ ਲਿਆ ਗਿਆ ਹੈ

ਡੀ. ਮੁਥੂਰਾਜਾ ਆਪਣੇ ਪੁੱਤਰ, ਵਿਸ਼ਾਂਤ ਰਾਜਾ ਦੇ ਨਾਲ਼। ਮੁਥੂਰਾਜਾ ਅਤੇ ਉਨ੍ਹਾਂ ਦੀ ਪਤਨੀ,
ਐੱਮ. ਚਿਤਰਾ ਗ਼ਰੀਬੀ, ਖ਼ਰਾਬ ਸਿਹਤ ਅਤੇ ਵਿਕਲਾਂਗਤਾ ਦੇ ਬਾਵਜੂਦ ਵੀ ਇਕੱਠਿਆਂ ਜੀਵਨ ਦੀਆਂ
ਔਕੜਾਂ ਦਾ ਡਟ ਕੇ ਮੁਕਾਬਲੇ ਕਰਦੇ ਹਨ। ਇਹ ਅੰਸ਼:
ਚਿਤਰਾ ਅਤੇ ਮੁਥੂਰਾਜਾ
:
ਇੱਕ
ਅਣਡਿੱਠੀ ਪ੍ਰੇਮ ਕਥਾ
ਵਿੱਚੋਂ ਲਿਆ ਗਿਆ ਹੈ

ਆਰ.
ਇਜ਼੍ਹਿਲਾਰਸਨ, ਇੱਕ ਕਲਾਕਾਰ, ਨੇ ਕਲਾ, ਸ਼ਿਲਪਕਾਰੀ, ਥੀਏਟਰ ਅਤੇ ਗੀਤਾਂ ਰਾਹੀਂ ਤਮਿਲਨਾਡੂ ਦੇ
ਅਣਗਿਣਤ ਬੱਚਿਆਂ ਦੇ ਜੀਵਨ ਵਿੱਚ ਰੌਸ਼ਨੀ ਭਰੀ ਤੇ ਖ਼ੁਸ਼ੀ ਖੇੜੇ ਲਿਆਂਦੇ ਹਨ। ਇਹ ਅੰਸ਼:
ਇਜ਼੍ਹਿਲ
ਅੰਨਾ, ਗਿੱਲੀ ਮਿੱਟੀ ਵਾਂਗਰ ਹਰ ਸਾਂਝੇ ਵਿੱਚ ਢਲ਼ ਜਾਣ ਵਾਲ਼ੇ
ਵਿੱਚੋਂ ਲਿਆ ਗਿਆ ਹੈ

ਪਲਾਨੀ ਦੀ ਮਾਂ, ਤੀਰੂਮਾਯੀ, ਦੇ ਹਾਸੇ ਦਾ ਦੁਰਲੱਭ ਪਲ। ਇਹ ਅੰਸ਼:
ਦੀਵੇ ਦੀ ਲੋਅ ਵਿੱਚ ਮੇਰੀ ਮਾਂ ਦਾ ਜੀਵਨ
ਵਿੱਚੋਂ ਲਿਆ ਗਿਆ ਹੈ
ਤਰਜਮਾ: ਕਮਲਜੀਤ ਕੌਰ