
ਪੱਛਮੀ ਉੜੀਸ਼ਾ ਦੇ ਬਾਕਸਾਈਟ ਭਰਪੂਰ ਨਿਯਮਗਿਰੀ ਪਹਾੜ ਡੋਂਗਰਿਆ ਕੋਂਧ ਆਦਿਵਾਸੀਆਂ ਦਾ ਘਰ ਹਨ

ਵਿਆਹ ਸਮਾਰੋਹ ਸਾਦਗੀ ਨਾਲ਼ ਆਯੋਜਿਤ ਕੀਤੇ ਜਾਂਦੇ ਹਨ , ਜਿਸ ਵਿੱਚ ਉਨ੍ਹਾਂ ਦੇ ਨਜ਼ਦੀਕੀ ਹਰ ਕੋਈ ਹਿੱਸਾ ਲੈਂਦਾ ਹੈ ਅਤੇ ਭਾਈਚਾਰਿਆਂ ਦੇ ਲੋਕ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ ਲੈਂਦੇ ਹਨ। ਇੱਥੇ , ਨੇੜਲੇ ਪਿੰਡਾਂ ਦੇ ਨੌਜਵਾਨ ਇੱਕ ਵਿਆਹ ਸਮਾਰੋਹ ( 2009 ਵਿੱਚ) ਵਿੱਚ ਢਾਪ ਵਜਾਉਣ ਜਾ ਰਹੇ ਹਨ , ਜੋ ਇੱਕ ਪ੍ਰਸਿੱਧ ਸੰਗੀਤ ਯੰਤਰ ਹੈ

ਬੈਂਡ ਦੇ ਮੈਂਬਰ ਗੀਤ ਅਤੇ ਸੰਗੀਤ ਵਜਾਉਂਦਿਆਂ ਸਮਾਗਮ ਵਾਲੀ ਥਾਂ ' ਤੇ ਪਹੁੰਚਦੇ ਹਨ

ਜ਼ਿਆਦਾਤਰ ਭਾਈਚਾਰਿਆਂ ਵਿੱਚ , ਜਿੱਥੇ ਵਿਆਹ ਲਈ ਔਰਤ ਦੀ ਸਹਿਮਤੀ ਨਹੀਂ ਲਈ ਜਾਂਦੀ , ਦੂਜੇ ਪਾਸੇ , ਡੋਂਗਰੀਆ ਕੌਂਧ ਭਾਈਚਾਰੇ ਦੇ ਲੋਕ ਲਾੜੀ ਦੀ ਸਹਿਮਤੀ ' ਤੇ ਜ਼ੋਰ ਦਿੰਦੇ ਹਨ। ਆਪਣੇ ਵਿਆਹ ਲਈ , ਟੈਲਡੀ ਨੇ ਲੋਡੋ ਸਿਕਾਕਾ ਨੂੰ ਆਪਣੇ ਲਾੜੇ ਵਜੋਂ ਸਵੀਕਾਰ ਕੀਤਾ ਹੈ

ਭਾਈਚਾਰੇ ਦੀਆਂ ਔਰਤਾਂ ਤੇ ਟੈਲਡੀ ਨੇ ਬਾਰ੍ਹਾਂਮਾਹ ਪਹਾੜੀ ਝਰਨੇ ਤੋਂ ਪਾਣੀ ਲਿਆਉਣ ਲਈ ਆਪਣੇ ਸਿਰਾਂ ' ਤੇ ਪੀਤਲ ਦੇ ਭਾਂਡੇ ਟਿਕਾਏ ਹੋਏ ਹਨ। ਚੌਲ਼ ਇਸੇ ਪਾਣੀ ਨਾਲ਼ ਪਕਾਏ ਜਾਣੇ ਹਨ ਅਤੇ ਫਿਰ ਲਾੜੀ ਦੁਆਰਾ ਧਾਰਨੀ ਪੇਨੂ (ਧਰਤੀ ਦੀ ਦੇਵੀ) ਨੂੰ ਭੇਟ ਕੀਤੇ ਜਾਣੇ ਹਨ

ਲਾੜੀ ਦੇ ਨੌਜਵਾਨ ਦੋਸਤ ਲਾੜੇ ਦੇ ਪਿੰਡ ਲਖਾਪਦਾਰ ਤੱਕ ਨੱਚਦੇ ਹੋਏ ਜਾਂਦੇ ਹਨ ਅਤੇ ਹੋਰ ਪਿੰਡ ਵਾਸੀ ਉਤਸੁਕਤਾ ਨਾਲ਼ ਉਨ੍ਹਾਂ ਨੂੰ ਦੇਖ ਰਹੇ ਹਨ

ਕਬਾਇਲੀ ਕੁੜੀਆਂ ਢਾਪ ਦੀ ਤਾਲ਼ ' ਤੇ ਨੱਚਦੀਆਂ ਹਨ

ਅਤੇ ਡਾਂਸ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ

ਇਸ ਦੌਰਾਨ , ਹੋਰ ਪਿੰਡ ਵਾਸੀ ਵਿਆਹ ਦੀ ਦਾਅਵਤ ਤਿਆਰ ਕਰਨ ਵਿੱਚ ਮਦਦ ਕਰਦੇ ਹਨ – ਚੁੱਲ੍ਹੇ ਤੇ ਹੀ ਆਮ ਤੌਰ ' ਤੇ ਚਾਵਲ , ਦਾਲ ਅਤੇ ਮੀਟ ਘੱਟ ਤੇਲ ਅਤੇ ਮਸਾਲਿਆਂ ਨਾਲ਼ ਪਕਾਏ ਜਾਂਦੇ ਹਨ , ਅਤੇ ਫਿਰ ਪੱਤਲਾਂ ' ਤੇ ਪਰੋਸੇ ਜਾਂਦੇ ਹਨ

ਭਾਈਚਾਰੇ ਦੇ ਬੱਚੇ ਦਾਅਵਤ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ

ਅਤੇ
ਇਹ ਛੋਟੀ ਬੱਚੀ ਪੂਰੇ ਦਿਨ ਚੱਲੇ ਇਸ ਪ੍ਰੋਗਰਾਮ ਤੋਂ ਬੜੀ ਖੁਸ਼ ਹੈ
ਤਰਜਮਾ: ਕਮਲਜੀਤ ਕੌਰ