2023 ਸਾਡੇ ਲਈ ਰੁਝੇਵੇਂ ਭਰਿਆ ਰਿਹਾ।
ਭਾਰਤ ਨੇ ਜਨਵਰੀ ਅਤੇ ਸਤੰਬਰ ਦੇ ਵਿਚਕਾਰ ਹਰ ਰੋਜ਼ ਮੌਸਮ ਨਾਲ਼ ਜੁੜੀਆਂ ਦਿਲ-ਕੰਬਾਊ ਘਟਨਾਵਾਂ ਵੇਖੀਆਂ। ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਗਿਣਤੀ ਵਧਾਉਣ ਲਈ ਲੋਕ ਸਭਾ ਨੇ ਸਤੰਬਰ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਸੀ, ਪਰ ਇਹ 2029 ਤੋਂ ਬਾਅਦ ਹੀ ਲਾਗੂ ਹੋਵੇਗਾ। ਇਸ ਦੌਰਾਨ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2022 'ਚ ਦੇਸ਼ 'ਚ ਔਰਤਾਂ ਵਿਰੁੱਧ ਅਪਰਾਧ ਦੇ 4,45,256 ਮਾਮਲੇ ਸਾਹਮਣੇ ਆਏ। ਅਗਸਤ ਵਿੱਚ, ਸੁਪਾਰੀਮ ਕੋਰਟ ਨੇ ਲਿੰਗ ਸਟੀਰੀਓਟਾਈਪ ਪੈਟਰਨਾਂ ਦਾ ਮੁਕਾਬਲਾ ਕਰਨ ਲਈ ਇੱਕ ਮੈਨੂਅਲ ਜਾਰੀ ਕੀਤਾ ਸੀ, ਜਿਸ ਵਿੱਚ ਕੁਝ 'ਸਟੀਰੀਓਟਾਈਪ-ਪ੍ਰੋਮੋਟੇਸ਼ਨ' ਸ਼ਰਤਾਂ ਦੇ ਵਿਕਲਪਾਂ ਦਾ ਸੁਝਾਅ ਦਿੱਤਾ ਗਿਆ ਸੀ, ਜਦੋਂ ਕਿ ਸੁਪਾਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਸਮਲਿੰਗੀ ਵਿਆਹਾਂ ਦੀ ਕਾਨੂੰਨੀ ਵੈਧਤਾ ਦੇ ਵਿਰੁੱਧ ਫੈਸਲਾ ਸੁਣਾਇਆ ਸੀ। ਨੌਂ ਰਾਜਾਂ ਨੇ ਰਾਜ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਫਿਰਕੂ ਅਤੇ ਜਾਤੀ ਆਧਾਰ 'ਤੇ ਅੱਗ ਦੀਆਂ ਲਪਟਾਂ ਖ਼ਬਰਾਂ ਦੇ ਚੱਕਰ ਵਿੱਚ ਛਾ ਗਈਆਂ। ਮਾਰਚ 2022 ਤੋਂ ਜੁਲਾਈ 2023 ਦਰਮਿਆਨ ਭਾਰਤ 'ਚ ਅਰਬਪਤੀਆਂ ਦੀ ਕੁੱਲ ਗਿਣਤੀ 166 ਤੋਂ ਵੱਧ ਕੇ 174 ਹੋ ਗਈ ਹੈ। ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ 15-29 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਦੀ ਔਸਤ ਬੇਰੁਜ਼ਗਾਰੀ ਦਰ 17.3 ਪ੍ਰਤੀਸ਼ਤ ਸੀ।
*****
ਸਾਲ ਭਰ ਵਾਪਾਰੀਆਂ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਨਾਲ਼, ਲਾਈਬ੍ਰੇਰੀ ਦੀ ਟੀਮ ਉਨ੍ਹਾਂ ਸਾਰੀਆਂ ਘਟਨਾਵਾਂ ਦੇ ਵੇਰਵਿਆਂ ਨੂੰ ਇਕੱਠੇ ਕਰਨ ਵਿੱਚ ਲੱਗੀ ਹੋਈ ਸੀ।
ਇਸ ਵਿੱਚ ਐਕਟ ਤੇ ਕਨੂੰਨ, ਕਿਤਾਬਾਂ, ਕਰਾਰ ਤੇ ਚਾਰਟਰ, ਨਿਬੰਧ ਤੇ ਸੰਕਲਨਾਂ ਤੋਂ ਲੈ ਕੇ ਸ਼ਬਦਾਵਲੀਆਂ, ਸਰਕਾਰੀ ਰਿਪੋਰਟ, ਪੈਂਫਲੈਂਟ, ਸਰਵੇਖਣ, ਲੇਖ ਤੇ ਇੱਥੋਂ ਤੱਕ ਕਿ ਸਾਡੀ ਇੱਕ ਕਹਾਣੀ ਦਾ ਕਾਮਿਕ ਬੁੱਕ ਰੁਪਾਂਤਰਣ ਵੀ ਸ਼ਾਮਲ ਹੈ।
ਲਾਈਬ੍ਰੇਰੀ ਬੁਲੇਟਿਨ ਇਸ ਸਾਲ ਸਾਡੇ ਨਵੇਂ ਪ੍ਰੋਜੈਕਟਾਂ ਵਿੱਚੋਂ ਇੱਕ ਰਿਹਾ। ਜਿਨ੍ਹਾਂ ਵਿੱਚ ਵਿਸ਼ੇਸ਼ ਮੁੱਦਿਆਂ ਬਾਰੇ ਪਾਰੀ ਸਟੋਰੀਆਂ ਅਤੇ ਸਰੋਤਾਂ ਦਾ ਸਮੇਂ-ਸਮੇਂ 'ਤੇ ਜਾਰੀ ਹੋਣ ਵਾਲ਼ਾ ਰਾਊਂਡ-ਅਪ ਵੀ ਸ਼ਾਮਲ ਰਿਹਾ। ਅਸੀਂ ਇਸ ਸਾਲ ਔਰਤਾਂ ਦੀ ਸਿਹਤ , ਮਹਾਂਮਾਰੀ ਤੋਂ ਪ੍ਰਭਾਵਤ ਵਰਕਰਾਂ , ਦੇਸ਼ ਵਿੱਚ ਕੁਇਅਰ ਲੋਕਾਂ ਨੂੰ ਦਰਪੇਸ਼ ਸਥਿਤੀਆਂ ਅਤੇ ਪੇਂਡੂ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਬਾਰੇ ਅਜਿਹੇ ਚਾਰ ਬੁਲੇਟਿਨ ਪ੍ਰਕਾਸ਼ਤ ਕੀਤੇ ਹਨ।

ਇਨ੍ਹਾਂ ਰਿਪੋਰਟਾਂ ਵਿੱਚ ਜਲਵਾਯੂ ਜ਼ਿੰਮੇਦਾਰੀਆਂ ਤੋਂ ਲੈ ਕੇ ਅਸਮਾਨਤਾ ਤੋਂ ਪਤਾ ਚੱਲਿਆ ਕਿ ਕਿਵੇਂ ਦੁਨੀਆ ਦੀ ਸਭ ਤੋਂ ਧਨਾਢ 10 ਫ਼ੀਸਦ ਅਬਾਦੀ ਕੁੱਲ ਕਾਰਬਨ ਨਿਕਾਸੀ ਵਿੱਚ ਕਰੀਬ ਅੱਧੇ ਹਿੱਸੇ ਲਈ ਜ਼ਿੰਮੇਵਾਰ ਹੈ, ਜੋ ਆਲਮੀ ਤਪਸ਼ ਰੋਕਣ ਲਈ ਲਾਜ਼ਮੀ ਸੀਮਾਵਾਂ ਤੋਂ ਵੱਧ ਹੈ। ਇਹ ਸਭ 2015 ਦੇ ਪੈਰਿਸ ਸਮਝੌਤੇ ਦੇ ਬਾਵਜੂਦ ਹੋ ਰਿਹਾ ਹੈ, ਜੋ ਜਲਵਾਯੂ ਦੇ ਖ਼ਤਰਿਆਂ 'ਤੇ ਕਾਬੂ ਵਾਸਤੇ ਔਸਤ ਆਲਮੀ ਤਾਪਮਾਨ ਨੂੰ ਪੂਰਵ ਉਦਯੋਗਿਕ ਪੱਧਰਾਂ 'ਤੇ 1.5 ਡਿਗਰੀ ਦੇ ਅੰਦਰ ਰੱਖਣ ਦੀ ਲੋੜ 'ਤੇ ਅੜਿਆ ਰਿਹਾ ਸੀ। ਸਾਫ਼ ਹੈ ਕਿ ਅਸੀਂ ਇਸ ਕੁਰਾਹੇ ਪੈ ਚੁੱਕੇ ਹਾਂ।
2000 ਤੋਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੇਸ਼ ਦੀ ਲਗਭਗ 40 ਪ੍ਰਤੀਸ਼ਤ ਆਬਾਦੀ ਦਾ ਘਰ, ਭਾਰਤ-ਗੰਗਾ ਦਾ ਮੈਦਾਨ ਹੁਣ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਖੇਤਰ ਬਣ ਗਿਆ ਹੈ ਅਤੇ ਦਿੱਲੀ ਨੇ ਦੁਨੀਆ ਦੇ ਸਾਰੇ ਮਹਾਨਗਰਾਂ ਵਿੱਚ ਪ੍ਰਦੂਸ਼ਿਤ ਹਵਾ ਦਾ ਸਭ ਤੋਂ ਉੱਚਾ ਪੱਧਰ ਦਰਜ ਕੀਤਾ ਹੈ। ਕਈ ਰਿਪੋਰਟਾਂ ਜੋ ਸਾਡੀ ਮੇਜ਼ ਨੂੰ ਪਾਰ ਕਰ ਗਈਆਂ ਹਨ, ਨੇ ਕਿਹਾ ਹੈ ਕਿ ਜਿੱਥੇ ਪੂਰਾ ਭਾਰਤ ਜਲਵਾਯੂ ਨਾਲ਼ ਜੁੜੇ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ, ਝਾਰਖੰਡ ਅਤੇ ਓਡੀਸ਼ਾ ਵਰਗੇ ਕੁਝ ਰਾਜ ਇਸ ਸਬੰਧ ਵਿੱਚ ਖ਼ਾਸ ਕਰਕੇ ਇਸ ਖ਼ਤਰੇ ਤੋਂ ਨਿਰਲੇਪ ਨਹੀਂ ਰਹੇ ।

ਸਾਲ 2020 'ਚ ਦੇਸ਼ 'ਚ ਕਰੀਬ 2 ਕਰੋੜ ਲੋਕਾਂ ਨੂੰ ਜਲਵਾਯੂ ਨਾਲ਼ ਜੁੜੇ ਖਤਰਿਆਂ ਕਾਰਨ ਪ੍ਰਵਾਸ ਕਰਨ ਲਈ ਮਜਬੂਰ ਹੋਣਾ ਪਿਆ ਸੀ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਇਨਵਾਇਰਮੈਂਟ ਐਂਡ ਡਿਵੈਲਪਮੈਂਟ ਦੀ ਇਸ ਰਿਪੋਰਟ ਮੁਤਾਬਕ ਦੇਸ਼ ਦੀ ਲਗਭਗ 90 ਫੀਸਦੀ ਕਿਰਤ ਸ਼ਕਤੀ ਨੂੰ ਜੇਕਰ ਅਨਿਯਮਿਤ ਮੰਨੀਏ ਤਾਂ ਅਸਰਦਾਰ ਸਮਾਜਿਕ ਸੁਰੱਖਿਆ ਸਮੇਂ ਦੀ ਜ਼ਰੂਰਤ ਬਣ ਚੁੱਕੀ ਹੈ।
ਗ਼ੈਰ-ਰਸਮੀ ਰੁਜ਼ਗਾਰ ਅਤੇ ਪ੍ਰਵਾਸ ਦੇ ਸਵਾਲ ਵੀ ਉਨ੍ਹਾਂ ਬੱਚਿਆਂ ਦੀ ਸਿੱਖਿਆ ਨਾਲ਼ ਜੁੜੇ ਹੋਏ ਹਨ ਜੋ ਆਪਣੇ ਪਰਿਵਾਰਾਂ ਨਾਲ਼ ਪਰਵਾਸ ਕਰਦੇ ਹਨ। ਦਿੱਲੀ ਐੱਨਸੀਆਰ ਅਤੇ ਭੋਪਾਲ ਵਿੱਚ ਪ੍ਰਵਾਸੀ ਪਰਿਵਾਰਾਂ ਵਿੱਚ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਪ੍ਰਵਾਸੀ ਪਰਿਵਾਰਾਂ ਨਾਲ਼ ਸਬੰਧਤ ਲਗਭਗ 40 ਪ੍ਰਤੀਸ਼ਤ ਬੱਚੇ ਸਕੂਲ ਤੋਂ ਬਾਹਰ ਹਨ।
ਪੀਰੀਆਡਿਕ ਲੇਬਰ ਫੋਰਸ ਸਰਵੇਖਣ ਦੇ ਤਿਮਾਹੀ ਬੁਲੇਟਿਨ ਦੀ ਭਾਗੀਦਾਰੀ ਅਤੇ ਬੇਰੁਜ਼ਗਾਰੀ ਦਰਾਂ ਦੇ ਨਾਲ਼-ਨਾਲ਼ ਪ੍ਰਾਇਮਰੀ, ਸੈਕੰਡਰੀ ਤੇ ਤੀਜੇ ਖੇਤਰ ਵਿੱਚ ਕਿਰਤ ਸ਼ਕਤੀ ਵੰਡ ਦੇ ਅਨੁਪਾਤ 'ਤੇ ਨਜ਼ਰ ਰੱਖਣ ਵਿੱਚ ਮਦਦਗਾਰ ਰਹੇ।

ਬਦਲਦਾ ਮੀਡੀਆ ਰੂਪ ਇਸ ਸਾਲ ਇੱਕ ਪ੍ਰਸਿੱਧ ਚਿੰਤਾ ਦਾ ਵਿਸ਼ਾ ਹੈ। ਇੱਕ ਸੀਮਤ ਸਰਵੇਖਣ ਮੁਤਾਬਕ ਕੁੱਲ ਭਾਰਤੀਆਂ ਵਿੱਚੋਂ ਇੱਕ ਤਿਹਾਈ ਹਰ ਰੋਜ਼ ਟੀਵੀ ਦੇਖਦੇ ਹਨ, ਜਦੋਂ ਕਿ ਸਿਰਫ 14 ਫੀਸਦੀ ਲੋਕ ਹਰ ਰੋਜ਼ ਅਖਬਾਰ ਪੜ੍ਹਦੇ ਹਨ। ਇੱਕ ਹੋਰ ਰਿਪੋਰਟ ਮੁਤਾਬਕ 72.9 ਕਰੋੜ ਭਾਰਤੀ ਸਰਗਰਮ ਇੰਟਰਨੈੱਟ ਉਪਭੋਗਤਾ ਹਨ। 70 ਪ੍ਰਤੀਸ਼ਤ ਆਨਲਾਈਨ ਨਿਊਜ਼ ਪਾਠਕ ਭਾਰਤੀ ਭਾਸ਼ਾਵਾਂ ਵਿੱਚ ਖ਼ਬਰਾਂ ਪੜ੍ਹਦੇ ਹਨ।
ਅਧਿਕਾਰਾਂ ਤੱਕ ਪਹੁੰਚ ਕਰਨ ਲਈ ਕੁਇਅਰ ਵਿਅਕਤੀਆਂ ਦੀ ਗਾਈਡ ਵਰਗੇ ਦਸਤਾਵੇਜ਼ਾਂ ਨੇ ਇੱਕ ਨਿਆਂਪੂਰਨ ਕਾਨੂੰਨੀ ਪ੍ਰਣਾਲੀ ਦਾ ਸਮਰਥਨ ਕਰਨ ਵਾਲੀਆਂ ਚਰਚਾਵਾਂ ਨੂੰ ਉਤਸ਼ਾਹਤ ਕੀਤਾ। ਇਸ ਸਾਲ ਪ੍ਰਕਾਸ਼ਿਤ ਸ਼ਬਦਾਵਲੀਆਂ ਅਤੇ ਹੈਂਡਬੁੱਕ ਸਾਰੇ ਲਿੰਗ ਦੇ ਵਰਗਾਂ ਲਈ ਸਮਾਵੇਸ਼ੀ ਸ਼ਬਦਾਵਲੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਉਚਿਤ ਦਿਸ਼ਾ ਨਿਰਦੇਸ਼ ਹਨ।


ਗੁੰਝਲਦਾਰ ਵਿਗਿਆਨਕ ਸ਼ਬਦਜਾਲ਼ ਅਤੇ ਆਮ ਜਨਤਾ ਦੇ ਵਿਚਕਾਰ ਪਾੜੇ ਨੂੰ ਭਰਨ ਲਈ, ਜਲਵਾਯੂ ਸ਼ਬਦਕੋਸ਼ ਨੇ ਸਾਨੂੰ ਜਲਵਾਯੂ ਤਬਦੀਲੀ ਬਾਰੇ ਥੋੜ੍ਹੀ ਹੋਰ ਚੰਗੀ ਤਰ੍ਹਾਂ ਗੱਲ ਕਰਨ ਵਿੱਚ ਸਹਾਇਤਾ ਕੀਤੀ। ਇਸ ਐਟਲਸ ਨੇ ਵਿਸ਼ਵ ਦੀ ਸੁੰਗੜਦੀ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕੀਤਾ, ਦਸਤਾਵੇਜ਼ ਤਿਆਰ ਕੀਤਾ ਕਿ ਭਾਰਤ ਵਿੱਚ ਲਗਭਗ 300 ਭਾਸ਼ਾਵਾਂ ਖਤਰੇ ਵਿੱਚ ਹਨ।
ਅਤੇ ਇਸ ਵਾਰ 'ਭਾਸ਼ਾ' ਨੂੰ ਲਾਈਬ੍ਰੇਰੀ ਵਿਚ ਆਪਣੀ ਇੱਕ ਥਾਂ ਮਿਲ਼ੀ! ਦਰਜਨਾਂ ਭਰ ਰਿਪੋਰਟਾਂ ਵਿਚਾਲੇ ਇਸ ਵਿੱਚ ਫਰਸਟ ਹਿਸਟਰੀ ਲੈਸੰਸ ਸ਼ਾਮਲ ਹੋਏ ਜਿਹਨੇ ਬੰਗਲਾ, ਉਹਦੀਆਂ ਬੋਲੀਆਂ ਤੇ ਉਨ੍ਹਾਂ ਦੇ ਇਤਿਹਾਸ ਵਿੱਚ ਬਦਲਾਓ ਦਾ ਪਤਾ ਲਾ ਕੇ ਭਾਸ਼ਾ ਤੇ ਸੱਤ੍ਹਾ ਦੇ ਸਬੰਧਾਂ ਨੂੰ ਸਾਹਮਣੇ ਰੱਖਿਆ। ਲਾਈਬ੍ਰੇਰੀ ਨੇ ਲਿੰਗਵਿਸਟਿਕ ਸਰਵੇਅ ਆਫ਼ ਇੰਡੀਆ ਰਿਪੋਰਟਾਂ ਨੂੰ ਵੀ ਥਾਂ ਦੇਣੀ ਸ਼ੁਰੂ ਕੀਤੀ, ਜਿਸ ਵਿੱਚੋਂ ਇੱਕ ਆ ਚੁੱਕੀ ਹੈ ਤੇ ਅਗਲੇ ਸਾਲ ਕਈ ਹੋਰ ਰਿਪੋਰਟਾਂ ਆਉਣ ਵਾਲ਼ੀਆਂ ਹਨ।
2023 ਰੁਝੇਂਵਿਆਂ ਭਰਿਆ ਸਾਲ ਸੀ। 2024 ਵੀ ਇੰਝ ਹੀ ਬੀਤੇਗਾ। ਇਹ ਪਤਾ ਕਰਨ ਲਈ ਕਿ ਲਾਈਬ੍ਰੇਰੀ ਵਿੱਚ ਕੀ ਕੁਝ ਨਵਾਂ ਜੁੜਿਆ ਹੈ, ਸਮੇਂ-ਸਮੇਂ 'ਤੇ ਲਾਈਬ੍ਰੇਰੀ ਵੱਲ ਆਉਂਜੇ ਰਹੋ!

ਪਾਰੀ ਲਾਈਬ੍ਰੇਰੀ ਨਾਲ਼ ਵਲੰਟੀਅਰ ਬਣਨ ਲਈ, contact@ruralindiaonline.org ਪਤੇ 'ਤੇ ਲਿਖੋ।
ਸਾਡੇ ਕੰਮ ਵਿੱਚ ਜੇਕਰ ਤੁਹਾਡੀ ਦਿਲਚਸਪੀ ਬਣਦੀ ਹੈ ਤੇ ਤੁਸੀਂ ਪਾਰੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਸਾਨੂੰ contact@ruralindiaonline.org 'ਤੇ ਲਿਖੋ। ਤੁਹਾਡੇ ਨਾਲ਼ ਕੰਮ ਕਰਨ ਲਈ ਅਸੀਂ ਫ੍ਰੀਲਾਂਸ ਤੇ ਸੁਤੰਤਰ ਲੇਖਕਾਂ, ਪੱਤਰਕਾਰਾਂ, ਫ਼ੋਟੋਗ੍ਰਾਫ਼ਰਾਂ, ਫ਼ਿਲਮ ਨਿਰਮਾਤਾਵਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਾਂ ਤੇ ਖ਼ੋਜਾਰਥੀਆਂ ਦਾ ਸੁਆਗਤ ਕਰਦੇ ਹਾਂ।
ਪਾਰੀ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਤੇ ਸਾਡਾ ਭਰੋਸਾ ਉਨ੍ਹਾਂ ਲੋਕਾਂ ਦੇ ਦਾਨ ਸਿਰ ਰਹਿੰਦਾ ਹੈ ਜੋ ਸਾਡੀ ਬਹੁ-ਭਾਸ਼ਾਈ ਆਨਲਾਈਨ ਮੈਗ਼ਜ਼ੀਨ ਤੇ ਆਰਕਾਈਵ ਦੇ ਪ੍ਰਸ਼ੰਸਕ ਹਨ। ਜੇਕਰ ਤੁਸੀਂ ਪਾਰੀ ਨੂੰ ਦਾਨ ਦੇਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ DONATE 'ਤੇ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ